Map Graph

ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ

ਨਿਊਯਾਰਕ ਦਾ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ, ਆਮ ਨਾਂ "ਦ ਮੇਟ" ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਡਾ ਕਲਾ ਮਿਊਜ਼ੀਅਮ ਹੈ। ਸਾਲ 2016 ਵਿੱਚ 7.06 ਮਿਲੀਅਨ ਸੈਲਾਨੀਆਂ ਨਾਲ, ਇਹ ਦੁਨੀਆ ਦਾ ਤੀਜਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਕਲਾ ਮਿਊਜ਼ੀਅਮ ਸੀ ਅਤੇ ਕਿਸੇ ਵੀ ਕਿਸਮ ਦਾ ਪੰਜਵਾਂ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬਘਰ ਹੈ। ਇਸਦੀ ਸਥਾਈ ਕਲੈਕਸ਼ਨ ਵਿੱਚ 20 ਲੱਖ ਤੋਂ ਵੱਧ ਕਿਰਤਾਂ ਸ਼ਾਮਲ ਹਨ, ਜੋ ਸਤਾਰਾਂ ਕਿਊਰੇਟੋਰੀਅਲ ਵਿਭਾਗਾਂ ਵਿੱਚ ਵੰਡਿਆ ਗਿਆ ਹੈ। ਮੈਨਹੈਟਨ ਮਿਊਜ਼ੀਅਮ ਮੀਲ ਦੇ ਨਾਲ ਸੈਂਟਰਲ ਪਾਰਕ ਦੇ ਪੂਰਬੀ ਕਿਨਾਰੇ ਉੱਤੇ ਮੁੱਖ ਇਮਾਰਤ ਦੁਨੀਆਂ ਦੀ ਸਭ ਤੋਂ ਵੱਡੀ ਆਰਟ ਗੈਲਰੀਆਂ ਵਿੱਚੋਂ ਇੱਕ ਹੈ। ਉੱਤਰੀ ਮੈਨਹੈਟਨ ਵਿੱਚ ਇੱਕ ਦੂਜਾ ਸਥਾਨ ਹੈ ਜਿੱਥੇ ਮੱਧ ਯੁੱਗ ਦੀ ਕਲਾ, ਆਰਕੀਟੈਕਚਰ ਅਤੇ ਕਲਾਕਾਰੀ ਦਾ ਇੱਕ ਵਿਸ਼ਾਲ ਸੰਗ੍ਰਹਿ ਸ਼ਾਮਲ ਹੈ। 18 ਮਾਰਚ 2016 ਨੂੰ ਮਿਊਜ਼ਿਅਮ ਨੇ ਮੈਟਰਿਸਨ ਐਵਨਿਊ ਦੇ ਉੱਤਰੀ ਪੂਰਬੀ ਹਿੱਸੇ ਵਿੱਚ ਮੇਟ ਬਰੇਅਰ ਮਿਊਜ਼ੀਅਮ ਖੋਲ੍ਹਿਆ; ਇਹ ਮਿਊਜ਼ੀਅਮ ਦੇ ਆਧੁਨਿਕ ਅਤੇ ਸਮਕਾਲੀ ਕਲਾ ਪ੍ਰੋਗਰਾਮ ਨੂੰ ਵਧਾਉਂਦਾ ਹੈ।

Read article
ਤਸਵੀਰ:The_MET.jpg